ਇੱਕ ਘਰੇਲੂ ਐਮਰਜੈਂਸੀ ਯੋਜਨਾ ਬਣਾਓ

ਇੱਕ ਘਰੇਲੂ ਐਮਰਜੈਂਸੀ ਯੋਜਨਾ ਤੁਹਾਡੇ ਪਰਿਵਾਰ ਵਿੱਚ ਹਰ ਕਿਸੇ ਨੂੰ ਇਹ ਜਾਣਨ ਦਿੰਦੀ ਹੈ ਕਿ ਐਮਰਜੈਂਸੀ ਵਿੱਚ ਕੀ ਕਰਨਾ ਹੈ ਅਤੇ ਕਿਵੇਂ ਤਿਆਰ ਰਹਿਣਾ ਹੈ। ਯੋਜਨਾ ਬਣਾਉਣ ਨਾਲ ਅਸਲ ਐਮਰਜੈਂਸੀ ਸਥਿਤੀਆਂ ਨੂੰ ਘੱਟ ਤਣਾਅਪੂਰਨ ਬਣਾਉਣ ਵਿੱਚ ਮਦਦ ਮਿਲਦੀ ਹੈ।

ਐਮਰਜੈਂਸੀ ਵਿੱਚੋਂ ਲੰਘਣ ਲਈ ਆਪਣੇ ਵਹਾਨਉ (whānau) ਨਾਲ ਇੱਕ ਯੋਜਨਾ ਬਣਾਓ। ਉਹਨਾਂ ਚੀਜ਼ਾਂ ਬਾਰੇ ਸੋਚੋ ਜਿਹਨਾਂ ਦੀ ਤੁਹਾਨੂੰ ਹਰ ਰੋਜ਼ ਲੋੜ ਹੁੰਦੀ ਹੈ ਅਤੇ ਇਹ ਪਤਾ ਲਗਾਓ ਕਿ ਜੇਕਰ ਤੁਹਾਡੇ ਕੋਲ ਉਹ ਨਹੀਂ ਹਨ ਤਾਂ ਤੁਸੀਂ ਕੀ ਕਰੋਗੇ।

ਯਕੀਨੀ ਬਣਾਓ ਕਿ ਤੁਹਾਡੀ ਯੋਜਨਾ ਉਹਨਾਂ ਸਥਾਨਾਂ ਲਈ ਹੋਰ ਐਮਰਜੈਂਸੀ ਯੋਜਨਾਵਾਂ ਨਾਲ ਮੇਲ ਖਾਂਦੀ ਹੈ ਜਿੱਥੇ ਤੁਸੀਂ ਬਹੁਤ ਸਾਰਾ ਸਮਾਂ ਬਿਤਾਉਂਦੇ ਹੋ।

Hononga ā-roto
Hands marking off a checklist

ਐਮਰਜੈਂਸੀ ਵਿੱਚੋਂ ਲੰਘਣ ਲਈ ਆਪਣੇ ਵਹਾਨਉ (whānau) ਨਾਲ ਔਨਲਾਈਨ ਇੱਕ ਯੋਜਨਾ ਬਣਾਓ। ਉਹਨਾਂ ਚੀਜ਼ਾਂ ਬਾਰੇ ਸੋਚੋ ਜਿਹਨਾਂ ਦੀ ਤੁਹਾਨੂੰ ਹਰ ਰੋਜ਼ ਲੋੜ ਹੁੰਦੀ ਹੈ ਅਤੇ ਇਹ ਪਤਾ ਲਗਾਓ ਕਿ ਜੇਕਰ ਤੁਹਾਡੇ ਕੋਲ ਉਹ ਨਹੀਂ ਹਨ ਤਾਂ ਤੁਸੀਂ ਕੀ ਕਰੋਗੇ।

ਇੱਕ ਕੰਮ ਦੀ ਐਮਰਜੈਂਸੀ ਯੋਜਨਾ ਬਣਾਓ

ਐਮਰਜੈਂਸੀ ਵਿੱਚ, ਤੁਸੀਂ ਬਿਨਾਂ ਕਿਸੇ ਟਰਾਂਸਪੋਰਟ ਦੇ, ਕੰਮ 'ਤੇ ਫਸ ਸਕਦੇ ਹੋ। ਇੱਕ ਨਿੱਜੀ ਕੰਮ ਵਾਲੀ ਥਾਂ ਦੀ ਐਮਰਜੈਂਸੀ ਯੋਜਨਾ ਬਣਾਓ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਕੰਮ 'ਤੇ ਕਿਸ ਨਾਲ ਸੰਪਰਕ ਕਰਨਾ ਹੈ ਅਤੇ ਸੁਰੱਖਿਅਤ ਢੰਗ ਨਾਲ ਘਰ ਜਾਣ ਦੀ ਯੋਜਨਾ ਹੈ।

Puka

ਕੰਮ ਦੇ ਸਮੇਂ ਦੌਰਾਨ ਕਿਸੇ ਐਮਰਜੈਂਸੀ ਦੀ ਯੋਜਨਾ ਬਣਾਉਣ ਲਈ ਸਟਾਫ਼ ਨੂੰ ਇੱਕ ਨਿੱਜੀ ਕੰਮ ਵਾਲੀ ਥਾਂ ਦੀ ਐਮਰਜੈਂਸੀ ਪਲਾਨ ਭਰਨ ਲਈ ਕਹੋ।

Hononga ā-roto
Construction worker talking to two people

ਐਮਰਜੈਂਸੀ ਲਈ ਯੋਜਨਾ ਬਣਾਉਣਾ ਚੰਗੀ ਵਪਾਰਕ ਸਮਝ ਬਣਾਉਂਦਾ ਹੈ। ਇਹ ਤੁਹਾਨੂੰ ਅਤੇ ਤੁਹਾਡੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਡਾਊਨਟਾਈਮ ਨੂੰ ਘੱਟ ਕਰਦਾ ਹੈ।

ਇੱਕ ਸਕੂਲ ਦੀ ਐਮਰਜੈਂਸੀ ਯੋਜਨਾ ਬਣਾਓ

ਪਤਾ ਕਰੋ ਕਿ ਤੁਹਾਡੇ ਸ਼ੁਰੂਆਤੀ ਬਚਪਨ ਦੇ ਕੇਂਦਰ ਜਾਂ ਸਕੂਲ ਦੀ ਐਮਰਜੈਂਸੀ ਯੋਜਨਾ ਕੀ ਹੈ।

  • ਪਤਾ ਕਰੋ ਕਿ ਉਹਨਾਂ ਦਾ ਸੁਰੱਖਿਅਤ ਟਿਕਾਣਾ ਕਿੱਥੇ ਹੈ ਤਾਂ ਜੋ ਤੁਸੀਂ ਜਾਣ ਸਕੋ ਕਿ “all-clear” ਦਿੱਤੇ ਜਾਣ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਨੂੰ ਕਿੱਥੋਂ ਚੁੱਕ ਸਕਦੇ ਹੋ।
  • ਜੇਕਰ ਸੰਭਵ ਹੋਵੇ, ਤਾਂ ਆਪਣੇ ਬੱਚਿਆਂ ਨੂੰ ਪੈਦਲ ਜਾਂ ਸਾਈਕਲ ਰਾਹੀਂ ਲੈ ਜਾਣ ਦੀ ਯੋਜਨਾ ਬਣਾਓ। ਸਕੂਲਾਂ ਨੂੰ ਆਉਣ ਅਤੇ ਜਾਣ ਵਾਲੇ ਰਸਤੇ ਜਾਮ ਹੋ ਸਕਦੇ ਹਨ। ਐਮਰਜੈਂਸੀ ਦੌਰਾਨ ਟੈਲੀਫੋਨ ਲਾਈਨਾਂ ਓਵਰਲੋਡ ਹੋ ਸਕਦੀਆਂ ਹਨ।
  • ਯਕੀਨੀ ਬਣਾਓ ਕਿ ਤੁਹਾਡੇ ਸ਼ੁਰੂਆਤੀ ਬਚਪਨ ਦੇ ਕੇਂਦਰ ਜਾਂ ਸਕੂਲ ਦੇ ਸੰਪਰਕ ਵੇਰਵੇ ਅੱਪ-ਟੂ-ਡੇਟ ਹਨ। ਉਹਨਾਂ ਨੂੰ ਤਿੰਨ ਲੋਕਾਂ ਦੇ ਨਾਮ ਦਿਓ ਜੋ ਬੱਚਿਆਂ ਨੂੰ ਲੈ ਕੇ ਜਾ ਸਕਦੇ ਹਨ ਜੇਕਰ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਹੋ।

ਇੱਕ ਮਾਰਾਏ ਦੀ ਐਮਰਜੈਂਸੀ ਯੋਜਨਾ ਬਣਾਓ

ਕਿਸੇ ਕੁਦਰਤੀ ਆਫ਼ਤ ਜਾਂ ਐਮਰਜੈਂਸੀ ਲਈ ਜਿੰਨਾ ਸੰਭਵ ਹੋ ਸਕੇ ਤਿਆਰ ਰਹਿਣ ਵਿੱਚ ਤੁਹਾਡੀ ਮਾਰਾਏ ਦੀ ਮਦਦ ਕਰਨ ਲਈ ਇੱਕ ਮਾਰਾਏ ਐਮਰਜੈਂਸੀ ਯੋਜਨਾ ਬਣਾਓ।

Hononga ā-waho
Marae Emergency Preparedness Plan logo

ਇੱਕ ਕਮਿਊਨਿਟੀ ਐਮਰਜੈਂਸੀ ਪਲਾਨ ਤੁਹਾਡੀ ਕਮਿਊਨਿਟੀ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਤੁਸੀਂ ਐਮਰਜੈਂਸੀ ਵਿੱਚ ਇੱਕ ਦੂਜੇ ਦੀ ਕਿਵੇਂ ਮਦਦ ਕਰ ਸਕਦੇ ਹੋ। ਤੁਹਾਡੀ ਕਮਿਊਨਿਟੀ ਦੇ ਹੋਰ ਲੋਕਾਂ ਨਾਲ ਗੱਲਬਾਤ ਕਰਨਾ ਐਮਰਜੈਂਸੀ ਲਈ ਤਿਆਰ ਕਰਨ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ।

ਇੱਕ ਕਮਿਊਨਿਟੀ ਐਮਰਜੈਂਸੀ ਯੋਜਨਾ ਬਣਾਓ 

ਇੱਕ ਕਮਿਊਨਿਟੀ ਐਮਰਜੈਂਸੀ ਪਲਾਨ ਤੁਹਾਡੀ ਕਮਿਊਨਿਟੀ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਤੁਸੀਂ ਐਮਰਜੈਂਸੀ ਵਿੱਚ ਇੱਕ ਦੂਜੇ ਦੀ ਕਿਵੇਂ ਮਦਦ ਕਰ ਸਕਦੇ ਹੋ। ਤੁਹਾਡੀ ਕਮਿਊਨਿਟੀ ਦੇ ਹੋਰ ਲੋਕਾਂ ਨਾਲ ਗੱਲਬਾਤ ਕਰਨਾ ਐਮਰਜੈਂਸੀ ਲਈ ਤਿਆਰ ਕਰਨ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ।

Hononga ā-roto
Two couples meeting each other

ਐਮਰਜੈਂਸੀ ਲਈ ਤਿਆਰ ਰਹਿਣ ਵਿੱਚ ਆਪਣੇ ਦੋਸਤਾਂ, ਪਰਿਵਾਰ ਅਤੇ ਭਾਈਚਾਰੇ ਦੀ ਮਦਦ ਕਰੋ।

ਆਪਣੇ ਪਰਿਵਾਰ ਨੂੰ ਤਿਆਰ ਕਰੋ

ਇਹ ਯਕੀਨੀ ਬਣਾਉਣਾ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਵਹਾਨਉ (whānau) ਜਾਣਦਾ ਹੈ ਕਿ ਕੀ ਕਰਨਾ ਹੈ ਅਤੇ ਇਸ ਵਿੱਚੋਂ ਲੰਘਣ ਲਈ ਲੋੜੀਂਦਾ ਤੁਹਾਡੇ ਕੋਲ ਉਹ ਸਬ ਹੈ। ਆਪਣੇ ਪਰਿਵਾਰ ਨੂੰ ਤਿਆਰ ਕਰਨ ਲਈ ਇਹਨਾਂ ਆਸਾਨ ਕਦਮਾਂ ਦੀ ਪਾਲਣਾ ਕਰੋ।