ਭੂਚਾਲ ਵੇਲੇ ‘ਡ੍ਰੌਪ, ਕਵਰ ਤੇ ਹੋਲਡ’ ਹੀ ਸਹੀ ਕਾਰਵਾਈ ਹੈ। ਸਿੱਖੋ ਡ੍ਰੌਪ, ਕਵਰ ਤੇ ਹੋਲਡ ਕਿਵੇਂ ਕਰਨਾ ਹੈ।

ਡ੍ਰੌਪ, ਕਵਰ ਅਤੇ ਹੋਲਡ ਕਿਵੇਂ ਕਰਨਾ ਹੈ

ਡ੍ਰੌਪ ਖ਼ੁਦ ਨੂੰ ਹੱਥਾਂ ਤੇ ਗੋਡਿਆਂ ਦੇ ਭਾਰ ਕਰ ਲਵੋ। ਇਸ ਨਾਲ ਤੁਸੀਂ ਡਿੱਗਣ ਤੋਂ ਬਚ ਜਾਂਦੇ ਹੋ ਪਰ ਲੋੜ ਪੈਣ ’ਤੇ ਤੁਸੀਂ ਅੱਗੇ ਵੀ ਵਧ ਸਕਦੇ ਹੋ।

ਕਵਰ ਕਰੋ ਆਪਣਾ ਸਿਰ ਤੇ ਗਰਦਨ (ਜਾਂ ਆਪਣਾ ਸਾਰਾ ਸਰੀਰ ਜੇ ਸੰਭਵ ਹੋਵੇ)ਕਿਸੇ ਸਖ਼ਤ ਮੇਜ਼ ਜਾਂ ਡੈਸਕ ਦੇ ਹੇਠਾਂ (ਜੇ ਉਹ ਤੁਹਾਡੇ ਤੋਂ ਕੁਝ ਕਦਮ ਦੂਰ ਹੋਵੇ)। ਜੇਕਰ ਨੇੜੇ ਕੋਈ ਆਸਰਾ ਨਾ ਹੋਵੇ, ਤਾਂ ਆਪਣਾ ਸਿਰ ਤੇ ਗਰਦਨ ਆਪਣੀਆਂ ਬਾਹਾਂ ਅਤੇ ਹੱਥਾਂ ਨਾਲ ਢੱਕ ਲਵੋ।

ਹੋਲਡ ਆਪਣੇ ਆਸਰੇ ਨੂੰ (ਜਾਂ ਆਪਣੇ ਸਿਰ ਤੇ ਗਰਦਨ ਨੂੰ ਬਚਾਉਣ ਲਈ ਆਪਣੀ ਜਗ੍ਹਾ ਨੂੰ ਚੰਗੀ ਤਰ੍ਹਾਂ ਫੜ ਲਵੋ) ਜਦੋਂ ਤੱਕ ਧਰਤੀ ਹਿੱਲਣੋਂ ਹਟ ਨਾ ਜਾਵੇ। ਜੇ ਝਟਕਿਆਂ ਨਾਲ ਤੁਹਾਡਾ ਆਸਰਾ ਖਿਸਕਦਾ ਹੈ, ਤਾਂ ਉਸ ਨਾਲ ਤੁਸੀਂ ਵੀ ਖਿਸਕੋ।

طلاب مدرسة ابتدائية يُنفّذون انخفض، وتغطى وتمسك وانتظر

ਵੱਖ-ਵੱਖ ਸਥਿਤੀਆਂ ਵਿੱਚ ਕਿਵੇਂ ਡ੍ਰੌਪ, ਕਵਰ ਅਤੇ ਹੋਲਡ ਕਰਨਾ ਹੈ

Person doing Drop Cover and Hold outdoors

ਜੇਕਰ ਤੁਸੀਂ ਬਾਹਰ ਹੋ

ਜੇਕਰ ਤੁਸੀਂ ਬਾਹਰ ਹੋ, ਤਾਂ ਇਮਾਰਤਾਂ, ਰੁੱਖਾਂ, ਸਟਰੀਟ ਲਾਈਟਾਂ ਅਤੇ ਬਿਜਲੀ ਦੀਆਂ ਲਾਈਨਾਂ ਤੋਂ ਕੁਝ ਕਦਮਾਂ ਤੋਂ ਵਧੇਰੇ ਦੂਰ ਨਾ ਜਾਓ, ਫਿਰ ਡ੍ਰੌਪ, ਕਵਰ ਅਤੇ ਹੋਲਡ ਕਰੋ।

People doing Drop, Cover and Hold in elevator

ਜੇਕਰ ਤੁਸੀਂ ਇੱਕ ਲਿਫਟ ਵਿੱਚ ਹੋ

ਜੇਕਰ ਤੁਸੀਂ ਇੱਕ ਐਲੀਵੇਟਰ ਵਿੱਚ ਹੋ, ਤਾਂ ਡ੍ਰੌਪ, ਕਵਰ ਅਤੇ ਹੋਲਡ ਕਰੋ।

ਜਦੋਂ ਝਟਕੇ ਬੰਦ ਹੋ ਜਾਣ, ਕੋਸ਼ਿਸ਼ ਕਰੋ ਅਤੇ ਨਜ਼ਦੀਕੀ ਮੰਜ਼ਿਲ 'ਤੇ ਬਾਹਰ ਨਿਕਲੋ ਜੇਕਰ ਤੁਸੀਂ ਸੁਰੱਖਿਅਤ ਢੰਗ ਨਾਲ ਅਜਿਹਾ ਕਰ ਸਕਦੇ ਹੋ।

Car stopped next to a stop symbol

ਜੇਕਰ ਤੁਸੀਂ ਗੱਡੀ ਚਲਾ ਰਹੇ ਹੋ

ਜੇਕਰ ਤੁਸੀਂ ਗੱਡੀ ਚਲਾ ਰਹੇ ਹੋ, ਤਾਂ ਕਿਸੇ ਸਾਫ ਸਥਾਨ ਤੱਕ ਲੈ ਕੇ ਜਾਓ।

ਰੂਕੋ। ਉੱਥੇ ਆਪਣੀ ਸੀਟਬੈਲਟ ਬੰਨ੍ਹ ਕੇ ਇੰਤਜ਼ਾਰ ਕਰੋ ਜਦੋਂ ਤੱਕ ਹਿੱਲਣਾ ਬੰਦ ਨਹੀਂ ਹੋ ਜਾਂਦਾ।

ਇੱਕ ਵਾਰ ਹਿੱਲਣਾ ਬੰਦ ਹੋ ਜਾਣ ਤੇ, ਸਾਵਧਾਨੀ ਨਾਲ ਅੱਗੇ ਵਧੋ ਅਤੇ ਪੁਲਾਂ ਜਾਂ ਰੈਂਪਾਂ ਤੋਂ ਬਚੋ ਕਿਉਂਕਿ ਉਹ ਨੁਕਸਾਨੇ ਗਏ ਹੋ ਸਕਦੇ ਹਨ।

Person in bed with their pillow over their head

ਜੇਕਰ ਤੁਸੀਂ ਬਿਸਤਰੇ ਵਿੱਚ ਹੋ

ਜੇਕਰ ਤੁਸੀਂ ਬਿਸਤਰੇ 'ਤੇ ਹੋ, ਤਾਂ ਬਿਸਤਰ 'ਤੇ ਹੀ ਰਹੋ ਅਤੇ ਚਾਦਰਾਂ ਅਤੇ ਕੰਬਲਾਂ ਨੂੰ ਆਪਣੇ ਉੱਪਰ ਖਿੱਚੋ ਅਤੇ ਆਪਣੇ ਸਿਰ ਅਤੇ ਗਰਦਨ ਦੀ ਸੁਰੱਖਿਆ ਲਈ ਆਪਣੇ ਸਿਰਹਾਣੇ ਦੀ ਵਰਤੋਂ ਕਰੋ।

ਜੇਕਰ ਤੁਸੀਂ ਬਿਸਤਰੇ 'ਤੇ ਰਹਿੰਦੇ ਹੋ ਤਾਂ ਤੁਹਾਡੇ ਜ਼ਖਮੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

Person doing Sit Cover and Hold with a cane

ਜੇਕਰ ਤੁਹਾਨੂੰ ਚੱਲਣ-ਫਿਰਨ ਵਿੱਚ ਵਿਕਾਰ ਹੈ ਜਾਂ ਇੱਕ ਸੋਟੀ ਦੀ ਵਰਤੋਂ ਕਰਦੇ ਹੋ

ਜੇਕਰ ਤੁਹਾਨੂੰ ਚੱਲਣ-ਫਿਰਨ ਵਿੱਚ ਵਿਕਾਰ ਹੈ ਜਾਂ ਇੱਕ ਸੋਟੀ ਦੀ ਵਰਤੋਂ ਕਰਦੇ ਹੋ, ਤਾਂ ਜਿੰਨਾ ਹੋ ਸਕੇ ਝੁੱਕ ਜਾਓ ਜਾਂ ਕੁਰਸੀ, ਬਿਸਤਰੇ, ਆਦਿ 'ਤੇ ਬੈਠੋ।

ਆਪਣੇ ਸਿਰ ਅਤੇ ਗਰਦਨ ਨੂੰ ਦੋਹਾਂ ਹੱਥਾਂ ਨਾਲ ਢੱਕੋ।

ਆਪਣੀ ਸੋਟੀ ਨੂੰ ਆਪਣੇ ਨੇੜੇ ਰੱਖੋ ਤਾਂ ਕਿ ਜਦੋਂ ਹਿੱਲਣਾ ਬੰਦ ਹੋ ਜਾਵੇ ਤਾਂ ਤੁਸੀਂ ਇਸਦੀ ਵਰਤੋਂ ਕਰ ਸਕੋ।

Person doing Lock Cover and Hold in a wheelchair

ਜੇਕਰ ਤੁਸੀਂ ਵਾਕਰ ਜਾਂ ਵ੍ਹੀਲਚੇਅਰ ਵਰਤਦੇ ਹੋ

ਜੇਕਰ ਤੁਸੀਂ ਵਾਕਰ ਜਾਂ ਵ੍ਹੀਲਚੇਅਰ ਦੀ ਵਰਤੋਂ ਕਰਦੇ ਹੋ, ਤਾਂ ਲਾਕ, ਕਵਰ ਅਤੇ ਹੋਲਡ ਕਰੋ।

ਆਪਣੇ ਪਹੀਏ ਨੂੰ ਲਾਕ ਕਰੋ ਅਤੇ ਜਿੰਨਾ ਸੰਭਵ ਹੋ ਸਕੇ ਝੁੱਕ ਜਾਓ।

ਝੁਕੋ ਅਤੇ ਆਪਣੇ ਸਿਰ ਅਤੇ ਗਰਦਨ ਨੂੰ ਜਿੰਨਾ ਹੋ ਸਕੇ ਢੱਕੋ।

ਫਿਰ ਉਦੋਂ ਤੱਕ ਫੜੀ ਰੱਖੋ ਜਦੋਂ ਤੱਕ ਹਿੱਲਣਾ ਬੰਦ ਨਾ ਹੋ ਜਾਵੇ।

ਸਰੋਤ

Pukameka
Cartoon person doing Drop, Cover and Hold

ਇਸ ਅੰਗਰੇਜ਼ੀ ਫੈਕਟਸ਼ੀਟ ਵਿੱਚ ਜਾਣੋ ਕਿ ਭੂਚਾਲ ਵੇਲੇ ‘ਡ੍ਰੌਪ, ਕਵਰ ਤੇ ਹੋਲਡ’ ਹੀ ਸਹੀ ਕਾਰਵਾਈ ਹੈ।

Kiriata
Woman doing Drop, Cover and Hold under a table

ਵੱਖ-ਵੱਖ ਸਥਿਤੀਆਂ ਵਿੱਚ ਭੂਚਾਲ ਵਿੱਚ ਕੀ ਕਰਨਾ ਹੈ ਬਾਰੇ ਜਾਣੋ। ਦੱਖਣੀ ਕੈਲੀਫੋਰਨੀਆ ਭੂਚਾਲ ਕੇਂਦਰ ਦੁਆਰਾ ਤਿਆਰ ਕੀਤੇ ਇਹ ਅੰਗਰੇਜ਼ੀ ਭੂਚਾਲ ਸੁਰੱਖਿਆ ਵੀਡੀਓ ਦੇਖੋ।

Pānui whakaahua
Cartoon person doing Drop, Cover and Hold

ਇਸ ਪੋਸਟਰ ਨੂੰ ਡਾਊਨਲੋਡ ਅਤੇ ਪ੍ਰਿੰਟ ਕਰੋ। ਇਸਨੂੰ ਆਪਣੇ ਘਰ, ਸਕੂਲ, ਕੰਮ ਜਾਂ ਕਮਿਊਨਿਟੀ ਸਪੇਸ ਵਿੱਚ ਰੱਖੋ। ਯਾਦ ਰੱਖੋ: ਡ੍ਰੌਪ, ਕਵਰ ਅਤੇ ਹੋਲਡ।

Kiriata
Cartoon person doing Drop, Cover and Hold

ਭੂਚਾਲ ਵੇਲੇ ‘ਡ੍ਰੌਪ, ਕਵਰ ਤੇ ਹੋਲਡ’ ਹੀ ਸਹੀ ਕਾਰਵਾਈ ਹੈ। ਡ੍ਰੌਪ, ਕਵਰ ਅਤੇ ਹੋਲਡ ਬਾਰੇ ਹੋਰ ਜਾਣਨ ਲਈ ਅੰਗਰੇਜ਼ੀ ਵਿੱਚ ਇਹ ਛੋਟਾ ਵੀਡੀਓ ਦੇਖੋ।

Pānui whakaahua
Cartoon person doing Drop, Cover and Hold

ਇਹ ਪੋਸਟਰ ਪੰਜਾਬੀ ਵਿੱਚ ਡਾਊਨਲੋਡ ਤੇ ਪ੍ਰਿੰਟ ਕਰੋ ਅਤੇ ਉਨ੍ਹਾਂ ਨੂੰ ਆਪਣੇ ਘਰ, ਸਕੂਲ ਜਾਂ ਕੰਮ ਵਾਲੀ ਥਾਂ ’ਤੇ ਲਾਓ। ਚੇਤੇ ਰੱਖੋ ਕਿ ਇੱਕ ਭੂਚਾਲ ਵੇਲੇ ਝੁਕ ਕੇ ਹੇਠਾਂ ਬੈਠੋ, ਆਪਣੇ ਆਪ ਨੂੰ ਢੱਕੋ ਤੇ ਫੜੋ।

Pukameka
Cartoon person doing Drop, Cover and Hold

ਭੂਚਾਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀ ਕਰਨਾ ਹੈ ਬਾਰੇ ਇਸ ਤੱਥ ਪੱਤਰ ਨੂੰ ਡਾਊਨਲੋਡ ਅਤੇ ਸਾਂਝਾ ਕਰੋ।

Pukameka
Cartoon person doing Drop, Cover and Hold

ਭੂਚਾਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀ ਕਰਨਾ ਹੈ ਬਾਰੇ ਇਸ ਤੱਥ ਪੱਤਰ ਨੂੰ ਡਾਊਨਲੋਡ ਅਤੇ ਸਾਂਝਾ ਕਰੋ।

ਖ਼ਤਰਿਆਂ ਦੀਆਂ ਕਿਸਮਾਂ

ਨਿਊਜ਼ੀਲੈਂਡ ਵਿੱਚ ਸਾਨੂੰ ਬਹੁਤ ਸਾਰੇ ਕੁਦਰਤੀ ਖ਼ਤਰੇ ਹਨ। ਪਤਾ ਕਰੋ ਕਿ ਹਰ ਕਿਸਮ ਦੀ ਐਮਰਜੈਂਸੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀ ਕਰਨਾ ਹੈ।