ਐਮਰਜੈਂਸੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਆਪਣੇ ਦੋਸਤਾਂ, ਪਰਿਵਾਰ ਅਤੇ ਭਾਈਚਾਰੇ ਦੀ ਮਦਦ ਕਰਨ ਲਈ ਵਲੰਟੀਅਰ ਬਣੋ।
ਜ਼ਿਆਦਾਤਰ ਕਮਿਊਨਿਟੀਆਂ ਵਿੱਚ ਸਿਵਲ ਡਿਫੈਂਸ ਸੈਂਟਰ ਜਾਂ ਕਮਿਊਨਿਟੀ ਹੱਬ ਹੁੰਦਾ ਹੈ। ਸਥਾਨਕ ਲੋਕ ਇੱਕ ਦੂਜੇ ਦਾ ਸਮਰਥਨ ਕਰਨ ਲਈ ਐਮਰਜੈਂਸੀ ਦੌਰਾਨ ਅਤੇ ਬਾਅਦ ਵਿੱਚ ਉੱਥੇ ਇਕੱਠੇ ਹੋ ਸਕਦੇ ਹਨ।
ਐਮਰਜੈਂਸੀ ਵਿੱਚ, ਕਮਿਊਨਿਟੀਆਂ ਦੁਆਰਾ ਕੇਂਦਰ ਖੋਲ੍ਹੇ ਅਤੇ ਚਲਾਏ ਜਾਣਗੇ ਤਾਂ ਜੋ ਲੋਕ ਐਮਰਜੈਂਸੀ ਦੌਰਾਨ ਅਤੇ ਬਾਅਦ ਵਿੱਚ ਆਪਣੇ ਭਾਈਚਾਰੇ ਦੀ ਮਦਦ ਕਰਨ ਲਈ ਇਕੱਠੇ ਹੋ ਸਕਣ।
ਨਿਊਜ਼ੀਲੈਂਡ ਰਿਸਪਾਂਸ ਟੀਮਾਂ ਸਿਵਲ ਡਿਫੈਂਸ, ਐਮਰਜੈਂਸੀ ਸੇਵਾਵਾਂ ਅਤੇ ਹੋਰ ਜਵਾਬ ਦੇਣ ਵਾਲੀਆਂ ਏਜੰਸੀਆਂ ਦੇ ਨਾਲ ਕੰਮ ਕਰਦੀਆਂ ਹਨ ਅਤੇ ਉਹਨਾਂ ਦਾ ਸਮਰਥਨ ਕਰਦੀਆਂ ਹਨ। ਟੀਮਾਂ ਪੂਰੇ ਨਿਊਜ਼ੀਲੈਂਡ ਵਿੱਚ ਸਥਿਤ ਹਨ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਇਸ ਸਮੇਂ ਨਿਊਜ਼ੀਲੈਂਡ ਵਿੱਚ ਐਮਰਜੈਂਸੀ ਮੈਨੇਜਮੈਂਟ ਲਈ ਇੱਕ ਮਜ਼ਬੂਤ ਅਤੇ ਟਿਕਾਊ ਵਲੰਟੀਅਰ ਕਾਬਲੀਅਤ ਅਤੇ ਸਮਰੱਥਾ ਬਣਾਉਣ 'ਤੇ ਕੰਮ ਕਰ ਰਹੀ ਹੈ।
ਇਹ ਜਾਣਨ ਲਈ ਕਿ ਤੁਸੀਂ ਵਲੰਟੀਅਰ ਕਿਵੇਂ ਹੋ ਸਕਦੇ ਹੋ, ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਗਰੁੱਪ ਨਾਲ ਸੰਪਰਕ ਕਰੋ।
ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ (CDEM) ਗਰੁੱਪ ਨੂੰ ਲੱਭੋ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਇਸ ਸਮੇਂ ਨਿਊਜ਼ੀਲੈਂਡ ਵਿੱਚ ਐਮਰਜੈਂਸੀ ਮੈਨੇਜਮੈਂਟ ਲਈ ਇੱਕ ਮਜ਼ਬੂਤ ਅਤੇ ਟਿਕਾਊ ਵਲੰਟੀਅਰ ਕਾਬਲੀਅਤ ਅਤੇ ਸਮਰੱਥਾ ਬਣਾਉਣ 'ਤੇ ਕੰਮ ਕਰ ਰਹੀ ਹੈ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ, ਫਾਇਰ ਐਮਰਜੈਂਸੀ ਨਿਊਜ਼ੀਲੈਂਡ, ਨਿਊਜ਼ੀਲੈਂਡ ਪੁਲਿਸ, ਨਿਊਜ਼ੀਲੈਂਡ ਸਰਚ ਐਂਡ ਰੈਸਕਿਯੁ ਅਤੇ ਮਿਨਿਸਟਰੀ ਆੱਫ ਹੈਲਥ ਦੇ ਨਾਲ ਇੱਕ ਅਜਿਹਾ ਮਾਡਲ ਬਣਾਉਣ ਲਈ ਵਚਨਬੱਧ ਹੈ ਜੋ ਉਦੇਸ਼ ਲਈ ਫਿੱਟ ਹੋਵੇ ਅਤੇ ਜਵਾਬ ਅਤੇ ਰਿਕਵਰੀ ਵਿੱਚ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਾਫ਼ੀ ਲਚਕਦਾਰ ਹੋਵੇ।
ਵਲੰਟੀਅਰਿੰਗ ਨਿਊਜ਼ੀਲੈਂਡ (VNZ) ਵਲੰਟੀਅਰ ਕੇਂਦਰਾਂ ਅਤੇ ਰਾਸ਼ਟਰੀ ਅਤੇ ਹੋਰ ਸੰਸਥਾਵਾਂ ਦੀ ਇੱਕ ਐਸੋਸਿਏਸ਼ਨ ਹੈ ਜੋ ਵਲੰਟੀਅਰਿੰਗ ਪ੍ਰਤੀ ਵਚਨਬੱਧਤਾ ਨਾਲ ਕੰਮ ਕਰਦੀ ਹੈ।
VNZ ਤੁਹਾਨੂੰ ਕਈ ਵਲੰਟੀਅਰਿੰਗ ਮੌਕਿਆਂ ਨਾਲ ਸੰਪਰਕ ਵਿੱਚ ਰੱਖ ਸਕਦਾ ਹੈ।
ਤੁਹਾਡੀ ਕਮਿਯੁਨਿਟੀ ਵਿੱਚ ਵਲੰਟੀਅਰ। ਵਲੰਟੀਅਰਿੰਗ ਨਿਊਜ਼ੀਲੈਂਡ (VNZ) ਵਲੰਟੀਅਰ ਕੇਂਦਰਾਂ ਅਤੇ ਰਾਸ਼ਟਰੀ ਅਤੇ ਹੋਰ ਸੰਸਥਾਵਾਂ ਦੀ ਇੱਕ ਐਸੋਸਿਏਸ਼ਨ ਹੈ ਜੋ ਵਲੰਟੀਅਰਿੰਗ ਪ੍ਰਤੀ ਵਚਨਬੱਧਤਾ ਨਾਲ ਕੰਮ ਕਰਦੀ ਹੈ।
ਇੱਕ ਨੇਬਰਹੁੱਡ ਸਪੋਰਟ ਗਰੁੱਪ ਵਿੱਚ ਸ਼ਾਮਲ ਹੋਵੋ ਜਾਂ ਬਣਾਓ ਕਿਉਂਕਿ ਤੁਸੀਂ ਅਤੇ ਤੁਹਾਡੇ ਗੁਆਂਢੀ ਐਮਰਜੈਂਸੀ ਵਿੱਚ ਤੁਹਾਡੀ ਮਦਦ ਕਰਨ ਲਈ ਹੁਨਰ ਅਤੇ ਸਰੋਤ ਸਾਂਝੇ ਕਰ ਸਕਦੇ ਹਨ।
ਨੇਬਰਹੁੱਡ ਸਪੋਰਟ ਗਰੁੱਪ ਸਥਾਨਕ ਲੋਕਾਂ ਨੂੰ ਸੁਰੱਖਿਅਤ, ਸਹਿਯੋਗੀ ਅਤੇ ਜੁੜੇ ਭਾਈਚਾਰਿਆਂ ਨੂੰ ਬਣਾਉਣ ਲਈ, ਪੁਲਿਸ ਅਤੇ ਹੋਰ ਭਾਈਚਾਰਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਦੇ ਹੋਏ ਇਕੱਠੇ ਕਰਦੇ ਹਨ।
Neighbourhood Support ਵੈੱਬਸਾਈਟ 'ਤੇ ਨੇਬਰਹੁੱਡ ਸਪੋਰਟ ਗਰੁੱਪ ਨਾਲ ਜੁੜੋ ਜਾਂ 0800 463 444 'ਤੇ ਕਾਲ ਕਰੋ।
ਐਮਰਜੈਂਸੀ ਤਿਆਰੀ ਵਿੱਚ ਸ਼ਾਮਲ ਹੋ ਕੇ ਆਪਣੇ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੋ।