ਐਮਰਜੈਂਸੀ ਮੋਬਾਇਲ ਅਲਰਟ ਬਾਰੇ ਪਤਾ ਕਰੋ। ਐਮਰਜੈਂਸੀ ਮੋਬਾਈਲ ਅਲਰਟ ਲੋਕਾਂ ਨੂੰ ਸੁਰੱਖਿਅਤ ਰੱਖਦੇ ਹਨ। ਨਿਸ਼ਾਨਾ ਸੈੱਲ ਟਾਵਰਾਂ ਤੋਂ ਸਾਰੇ ਸਮਰੱਥ ਫ਼ੋਨਾਂ 'ਤੇ ਅਲਰਟ ਪ੍ਰਸਾਰਿਤ ਕੀਤਾ ਜਾਂਦਾ ਹੈ।
(ਉਨ੍ਹਾਂ ਦੇ ਡਰੈਸਿੰਗ ਗਾਊਨ ਅਤੇ ਚੱਪਲਾਂ ਵਿੱਚ ਇੱਕ ਵਿਅਕਤੀ ਇੱਕ ਖਿੜਕੀ ਦੇ ਸਾਹਮਣੇ ਆਪਣੇ ਘਰ ਨੂੰ ਖਾਲੀ ਕਰ ਰਿਹਾ ਹੈ।)
ਬੀਪ ਬੀਪ [ਫ਼ੋਨ ਤੋਂ ਐਮਰਜੈਂਸੀ ਅਲਾਰਮ ਦੀ ਆਵਾਜ਼]
(ਉਹ ਵਿਅਕਤੀ ਆਪਣੇ ਫ਼ੋਨ ਨੂੰ ਆਪਣੀ ਜੇਬ ਵਿੱਚੋਂ ਕੱਢਦਾ ਹੈ ਅਤੇ ਇਸਨੂੰ ਫੜ ਲੈਂਦਾ ਹੈ। ਫ਼ੋਨ ਇੱਕ ਵੱਡੇ ਵਿਸਮਿਕ ਚਿੰਨ੍ਹ ਦੇ ਨਾਲ ਪੀਲਾ ਚਮਕਦਾ ਹੈ।)
ਜੇਕਰ ਕੋਈ ਐਮਰਜੈਂਸੀ ਹੋਵੇ ਤਾਂ ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ—
(ਵੈਕਿਊਮ ਕਲੀਨਰ ਆਪਣੇ ਆਪ ਚੱਲਦਾ ਰਹਿੰਦਾ ਹੈ ਅਤੇ ਇਹ ਪਰਦਿਆਂ ਨੂੰ ਸੋਖਣਾ ਸ਼ੁਰੂ ਕਰ ਦਿੰਦਾ ਹੈ।)
—ਸਾਰੇ ਸਮਰੱਥ ਮੋਬਾਈਲ ਫੋਨ ਹੁਣ ਐਮਰਜੈਂਸੀ ਮੋਬਾਈਲ ਅਲਰਟ ਪ੍ਰਾਪਤ ਕਰਨ ਦੇ ਯੋਗ ਹਨ।
(ਵੈਕਿਊਮ ਕਲੀਨਰ ਵਾਲੇ ਵਿਅਕਤੀ ਨੂੰ ਇੱਕ ਵਿਆਹ ਕਰਵਾ ਰਹੇ ਜੋੜੇ ਨਾਲ, ਇੱਕ ਜਸ਼ਨ ਮਨਾਉਣ ਵਾਲੇ ਦੁਆਰਾ ਬਦਲ ਦਿੱਤਾ ਜਾਂਦਾ ਹੈ।)
ਬੀਪ ਬੀਪ [ਫ਼ੋਨ ਤੋਂ ਐਮਰਜੈਂਸੀ ਅਲਾਰਮ ਦੀ ਆਵਾਜ਼]
(ਜਿਵੇਂ ਕਿ ਆਦਮੀ ਔਰਤ ਨੂੰ ਚੁੰਮਣ ਲਈ ਉਸ ਨੂੰ ਹੇਠਾਂ ਝੁਕਾ ਰਿਹਾ ਹੈ, ਜੋੜਾ ਅਤੇ ਜਸ਼ਨ ਮਨਾਉਣ ਵਾਲੇ ਸਾਰੇ ਆਪਣੀਆਂ ਜੇਬਾਂ ਵਿੱਚੋਂ ਆਪਣੇ ਫ਼ੋਨ ਕੱਢ ਲੈਂਦੇ ਹਨ। ਕੋਈ ਵਿਅਕਤੀ ਸਿਸਕਦਾ ਹੈ ਅਤੇ ਸਾਰੇ ਫ਼ੋਨ ਇੱਕ ਵੱਡੇ ਵਿਸਮਿਕ ਚਿੰਨ੍ਹ ਨਾਲ ਪੀਲੇ ਹੋ ਜਾਂਦੇ ਹਨ। ਆਦਮੀ ਆਪਣੀ ਨਵੀਂ ਪਤਨੀ ਉੱਤੇ ਡਿੱਗਣਾ ਸ਼ੁਰੂ ਕਰ ਦਿੰਦਾ ਹੈ।)
(ਵਿਆਹ ਕਰ ਰਹੇ ਜੋੜੇ ਅਲੋਪ ਹੋ ਜਾਂਦੇ ਹਨ। ਸਕ੍ਰੀਨ ਦੇ ਖੱਬੇ ਪਾਸੇ ਤੋਂ ਇੱਕ ਫਰਿਸਬੀ ਉੱਡਦੀ ਹੈ। ਚਾਰੇ ਪਾਸੇ ਰੁੱਖ ਹਨ ਅਤੇ ਅਸਮਾਨ ਵਿੱਚ ਬੱਦਲ। ਇੱਕ ਕੁੱਤਾ ਫਰਿਸਬੀ ਦਾ ਪਿੱਛਾ ਕਰਦਾ ਹੈ ਅਤੇ ਇੱਕ ਔਰਤ ਦੌੜਨ ਵਾਲੇ ਕੱਪੜੇ ਪਾ ਕੇ ਕੁੱਤੇ ਦਾ ਪਿੱਛਾ ਕਰਦੀ ਹੈ। ਕੁੱਤਾ ਫਰਿਸਬੀ ਨੂੰ ਵਾਪਸ ਔਰਤ ਕੋਲ ਲੈ ਜਾਂਦਾ ਹੈ ਅਤੇ ਉਹ ਕੁੱਤੇ ਦੇ ਸਿਰ 'ਤੇ ਥਪਥਪਾਉਂਦੀ ਹੈ।)
ਇਸ ਲਈ ਜਦੋਂ ਤੁਸੀਂ ਇਹ ਆਵਾਜ਼ ਸੁਣਦੇ ਹੋ—
(ਔਰਤ ਕੁੱਤੇ ਤੋਂ ਫਰਿਸਬੀ ਲੈਂਦੀ ਹੈ ਅਤੇ ਇਸ ਨੂੰ ਕੁੱਤੇ ਨੂੰ ਫੜਨ ਲਈ ਸੁੱਟ ਦਿੰਦੀ ਹੈ।)
ਬੀਪ ਬੀਪ [ਫ਼ੋਨ ਤੋਂ ਐਮਰਜੈਂਸੀ ਅਲਾਰਮ ਦੀ ਆਵਾਜ਼]
(ਜਿਵੇਂ ਐਮਰਜੈਂਸੀ ਅਲਾਰਮ ਦੀ ਆਵਾਜ਼ ਸ਼ੁਰੂ ਹੁੰਦੀ ਹੈ, ਕੁੱਤਾ ਮੱਧ ਹਵਾ ਵਿੱਚ ਜੰਮ ਜਾਂਦਾ ਹੈ ਅਤੇ ਫਰਿਸਬੀ ਤੱਕ ਬਿਲਕੁਲ ਨਹੀਂ ਪਹੁੰਚ ਸਕਦਾ। ਔਰਤ ਨੇ ਆਪਣਾ ਫ਼ੋਨ ਕੱਢ ਕੇ ਉਸ ਨੂੰ ਫੜ ਲਿਆ। ਫ਼ੋਨ ਇੱਕ ਵੱਡੇ ਵਿਸਮਿਕ ਚਿੰਨ੍ਹ ਦੇ ਨਾਲ ਪੀਲਾ ਚਮਕਦਾ ਹੈ।)
—ਤੁਸੀਂ ਜੋ ਵੀ ਕਰ ਰਹੇ ਹੋ, ਰੋਕ ਦੇਵੋ ਅਤੇ ਹਦਾਇਤਾਂ ਦੀ ਪਾਲਣਾ ਕਰੋ।
(ਕੁੱਤਾ ਔਰਤ ਵੱਲ ਮੁੜ ਕੇ ਦੇਖਦਾ ਹੈ।)
(ਔਰਤ ਅਤੇ ਕੁੱਤਾ ਅਲੋਪ ਹੋ ਜਾਂਦੇ ਹਨ। ਵਿਸਮਿਕ ਚਿੰਨ੍ਹ ਵਾਲਾ ਇੱਕ ਪੀਲਾ ਤਿਕੋਣ ਦਿਖਾਈ ਦਿੰਦਾ ਹੈ। ਇਹ ਸੱਜੇ ਪਾਸੇ ਜਾਂਦਾ ਹੈ ਅਤੇ ਐਮਰਜੈਂਸੀ ਮੋਬਾਈਲ ਅਲਰਟ ਲੋਗੋ ਵਿੱਚ ਬਦਲ ਜਾਂਦਾ ਹੈ। ਹੇਠਾਂ ‘Stop doing what you’re doing’ ਸ਼ਬਦ ਦਿਖਾਈ ਦਿੰਦੇ ਹਨ। ਸ਼ਬਦ ‘Find out more at civildefence.govt.nz’ ਵੀ ਦਿਖਾਈ ਦਿੰਦੇ ਹਨ।
ਬੀਪ ਬੀਪ [ਐਮਰਜੈਂਸੀ ਅਲਾਰਮ ਦੀ ਆਵਾਜ਼]
ਐਮਰਜੈਂਸੀ ਮੋਬਾਈਲ ਅਲਰਟ ਐਮਰਜੈਂਸੀ ਬਾਰੇ ਸੰਦੇਸ਼ ਹਨ। ਉਹਨਾਂ ਨੂੰ ਅਧਿਕਾਰਤ ਐਮਰਜੈਂਸੀ ਏਜੰਸੀਆਂ ਦੁਆਰਾ ਸਮਰੱਥ ਮੋਬਾਈਲ ਫ਼ੋਨਾਂ 'ਤੇ ਭੇਜਿਆ ਜਾਂਦਾ ਹੈ। ਅਲਰਟ ਲੋਕਾਂ ਨੂੰ ਸੁਰੱਖਿਅਤ ਰੱਖਦੇ ਹਨ ਅਤੇ ਨਿਸ਼ਾਨਾ ਸੈੱਲ ਟਾਵਰਾਂ ਤੋਂ ਸਾਰੇ ਸਮਰੱਥ ਫ਼ੋਨਾਂ 'ਤੇ ਪ੍ਰਸਾਰਿਤ ਕੀਤੇ ਜਾਂਦੇ ਹਨ।
ਅਲਰਟ ਗੰਭੀਰ ਖਤਰਿਆਂ ਤੋਂ ਪ੍ਰਭਾਵਿਤ ਖੇਤਰਾਂ ਨੂੰ ਨਿਸ਼ਾਨਾ ਬਣਾਓੁਂਦੇ ਹਨ। ਉਹਨਾਂ ਨੂੰ ਕੇਵਲ ਉਦੋਂ ਹੀ ਭੇਜਿਆ ਜਾਵੇਗਾ ਜਦੋਂ ਜੀਵਨ, ਸਿਹਤ ਜਾਂ ਸੰਪਤੀ ਲਈ ਗੰਭੀਰ ਖ਼ਤਰਾ ਹੋਵੇ, ਅਤੇ, ਕੁਝ ਮਾਮਲਿਆਂ ਵਿੱਚ, ਟੈਸਟ ਦੇ ਉਦੇਸ਼ਾਂ ਲਈ।
ਐਮਰਜੈਂਸੀ ਮੋਬਾਈਲ ਅਲਰਟ ਬਾਰੇ ਸਾਨੂੰ ਫੀਡਬੈਕ ਦਿਓ। ਇਸ ਸਰਵੇਖਣ ਵਿੱਚ ਇਕੱਤਰ ਕੀਤੀ ਗਈ ਜਾਣਕਾਰੀ ਸਿਸਟਮ ਵਿੱਚ ਨਿਰੰਤਰ ਸੁਧਾਰ ਕਰਨ ਵਿੱਚ ਸਾਡੀ ਮਦਦ ਕਰਦੀ ਹੈ।
ਐਮਰਜੈਂਸੀ ਮੋਬਾਈਲ ਅਲਰਟ ਪ੍ਰਾਪਤ ਕਰਨ ਲਈ, ਤੁਹਾਨੂੰ ਉਹਨਾਂ ਨੂੰ ਪ੍ਰਾਪਤ ਕਰਨ ਵਾਲੇ ਇੱਕ ਸਮਰੱਥ ਫ਼ੋਨ ਦੀ ਲੋੜ ਹੈ। ਫ਼ੋਨ ਵਿੱਚ ਸੈੱਲ ਰਿਸੈਪਸ਼ਨ ਅਤੇ ਅੱਪ-ਟੂ-ਡੇਟ ਸਾਫ਼ਟਵੇਅਰ ਵੀ ਹੋਣੇ ਚਾਹੀਦੇ ਹਨ। ਤੁਹਾਨੂੰ ਕੋਈ ਐਪ ਡਾਊਨਲੋਡ ਕਰਨ ਜਾਂ ਕਿਸੇ ਸੇਵਾ ਦੀ ਗਾਹਕੀ ਲੈਣ ਦੀ ਲੋੜ ਨਹੀਂ ਹੈ।
ਕਿਰਪਾ ਕਰਕੇ ਆਪਣੇ ਫ਼ੋਨ ਮੈਨੂਅਲ ਨੂੰ ਵੇਖੋ ਜਾਂ ਜੇਕਰ ਤੁਹਾਨੂੰ ਆਪਣੇ ਫ਼ੋਨ ਨੂੰ ਅੱਪਡੇਟ ਕਰਨ ਵਿੱਚ ਮਦਦ ਦੀ ਲੋੜ ਹੈ ਤਾਂ ਆਪਣੇ ਮੋਬਾਈਲ ਆਪਰੇਟਰ ਨਾਲ ਗੱਲ ਕਰੋ।
ਅਸੀਂ ਉਮੀਦ ਕਰਦੇ ਹਾਂ ਕਿ ਨਿਊਜ਼ੀਲੈਂਡ ਦੇ ਅੱਧੇ ਫ਼ੋਨ ਅਲਰਟ ਪ੍ਰਾਪਤ ਕਰਨ ਦੇ ਯੋਗ ਹੋਣਗੇ। ਅਸੀਂ ਉਮੀਦ ਕਰਦੇ ਹਾਂ ਕਿ ਇਹ ਗਿਣਤੀ ਸਮੇਂ ਦੇ ਨਾਲ ਵਧੇਗੀ।
ਇਹ ‘ਐਮਰਜੈਂਸੀ ਮੋਬਾਇਲ ਅਲਰਟ’ ਕਿਉਂਕਿ ਤੁਹਾਨੂੰ ਸੁਰੱਖਿਅਤ ਰੱਖਣ ਬਾਰੇ ਹੈ, ਇਸ ਲਈ ਤੁਸੀਂ ਐਮਰਜੈਂਸੀ ਮੋਬਾਇਲ ਅਲਰਟਸ ਹਾਸਲ ਕਰਨਾ ਬੰਦ ਨਹੀਂ ਕਰ ਸਕਦੇ।
ਇਹ ਕਿਸੇ ਖਾਸ ਫ਼ੋਨਾਂ ’ਤੇ ਨਹੀਂ ਜਾਂਦੇ, ਸਗੋਂ ਇਹ ਸਿਰਫ਼ ਉਸ ਇਲਾਕੇ ’ਚ ਪ੍ਰਸਾਰਿਤ ਕੀਤੇ ਜਾਂਦੇ ਹਨ, ਜਿਹੜਾ ਖ਼ਤਰੇ ’ਚ ਹੁੰਦਾ ਹੈ। ਇਸ ਕਾਰਨ ਕਰਕੇ, ਅਸੀਂ ਤੁਹਾਡੇ ਖਾਸ ਫ਼ੋਨ ਨੂੰ ਬਾਹਰ ਕੱਢਣ ਵਿੱਚ ਅਸਮਰੱਥ ਹਾਂ।
ਤੁਹਾਡਾ ਫ਼ੋਨ ਹੋਰਨਾਂ ਦੇਸ਼ਾਂ ਵਿੱਚ ਵਰਤੀਆਂ ਜਾਣ ਵਾਲੀਆਂ ਵੈਕਲਪਿਕ ਸੈਟਿੰਗਜ਼ ਦਰਸਾ ਸਕਦਾ ਹੈ, ਪਰ ਨਿਊਜ਼ੀਲੈਂਡ ਵਿੱਚ ਅਸੀਂ ਇੱਕ ਵਿਸ਼ੇਸ਼ ਪ੍ਰਸਾਰਣ ਚੈਨਲ ਦੀ ਵਰਤੋਂ ਕਰਾਂਗੇ, ਜੋ ਪੱਕੇ ਤੌਰ 'ਤੇ ਆੱਨ ਰਹਿੰਦਾ ਹੈ।
ਹੋਰ ਜਾਣਕਾਰੀ ਲਈ ਇੱਕ ਗੈਰ-ਬਾਹਰੀ ਚੈਨਲ ਬਣੇ ਰਹਿਣ ਲਈ ਐਮਰਜੈਂਸੀ ਮੋਬਾਈਲ ਅਲਰਟ ਦਾ ਫੈਸਲਾ ਅੰਗਰੇਜ਼ੀ ਵਿੱਚ ਪੜ੍ਹੋ।
ਅਸੀਂ ਐਮਰਜੈਂਸੀ ਮੋਬਾਈਲ ਅਲਰਟ ਬਾਰੇ ਅਕਸਰ ਪੁੱਛੇ ਜਾਂਦੇ ਸਵਾਲਾਂ ਦੇ ਮਦਦਗਾਰ ਜਵਾਬਾਂ ਨੂੰ ਜੋੜਿਆ ਹੈ।
ਐਮਰਜੈਂਸੀ ਮੋਬਾਈਲ ਅਲਰਟ ਡਿਵਾਈਸ ਸਟੈਂਡਰਡਸ ਲਈ ਡਾਇਰੈਕਟਰ ਦਾ ਬਿਆਨ ਅੰਗਰੇਜ਼ੀ ਵਿੱਚ ਪੜ੍ਹੋ। ਇਹ ਨਿਊਜ਼ੀਲੈਂਡ ਵਿੱਚ ਐਮਰਜੈਂਸੀ ਅਲਰਟ ਲਈ ਲੋੜੀਂਦੇ ਮੋਬਾਈਲ ਡਿਵਾਈਸ ਮਾਪਦੰਡਾਂ ਨੂੰ ਪਰਿਭਾਸ਼ਿਤ ਕਰਦਾ ਹੈ।
ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਦੀ ਵਿਆਖਿਆ ਕਰਨ ਵਾਲੇ ਇਸ ਤੱਥ ਪੱਤਰ ਨੂੰ ਡਾਊਨਲੋਡ ਕਰੋ।
ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਦੀ ਵਿਆਖਿਆ ਕਰਨ ਵਾਲੇ ਇਸ ਤੱਥ ਪੱਤਰ ਨੂੰ ਡਾਊਨਲੋਡ ਕਰੋ।
ਇਹ ਯਕੀਨੀ ਬਣਾਉਣ ਲਈ ਤੁਸੀਂ ਸਧਾਰਨ ਕਦਮ ਚੁੱਕ ਸਕਦੇ ਹੋ ਕਿ ਤੁਸੀਂ ਅਤੇ ਤੁਹਾਡਾ ਵਹਾਨਉ (whānau) ਇਸ ਵਿੱਚੋਂ ਲੰਘਣ ਲਈ ਤਿਆਰ ਹੋ।