ਜੇ ਤੁਸੀਂ ਬੋਲ਼ੇ ਜਾਂ ਉੱਚਾ ਸੁਣਨ ਵਾਲੇ ਹੋ, ਤਾਂ ਯੋਜਨਾ ਬਣਾਓ ਕਿ ਐਮਰਜੈਂਸੀ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਨਿਊਜ਼ੀਲੈਂਡ ਸੈਨਤ ਭਾਸ਼ਾ ਵਿੱਚ ਸਲਾਹ ਅਤੇ ਵੀਡੀਓ ਲੱਭੋ।

ਯਕੀਨੀ ਬਣਾਓ ਕਿ ਤੁਹਾਡੇ ਕੋਲ ਐਮਰਜੈਂਸੀ ਵਿੱਚ ਚੇਤਾਵਨੀਆਂ, ਜਾਣਕਾਰੀ ਅਤੇ ਸਲਾਹ ਲੱਭਣ ਦਾ ਇੱਕ ਤਰੀਕਾ ਹੈ

  • ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨ ਸਿਵਲ ਡਿਫੈਂਸ ਜਾਣਕਾਰੀ ਅਤੇ ਸਲਾਹ ਪ੍ਰਸਾਰਿਤ ਕਰਨਗੇ। ਤੁਹਾਨੂੰ ਕਿਸੇ ਵੀ ਚੇਤਾਵਨੀ ਬਾਰੇ ਸੁਚੇਤ ਕਰਨ ਅਤੇ ਤੁਹਾਨੂੰ ਸੂਚਿਤ ਰੱਖਣ ਲਈ ਆਪਣਾ ਨਿੱਜੀ ਸਹਾਇਤਾ ਨੈੱਟਵਰਕ ਪ੍ਰਾਪਤ ਕਰੋ। ਇਹ ਪਤਾ ਲਗਾਉਣ ਲਈ ਆਪਣੇ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਗਰੁੱਪ ਜਾਂ ਕੌਂਸਲ ਨਾਲ ਸੰਪਰਕ ਕਰੋ ਕਿ ਤੁਹਾਡੀ ਕਮਿਯੁਨਿਟੀ ਵਿੱਚ ਕਿਹੜੀਆਂ ਚੇਤਾਵਨੀ ਪ੍ਰਣਾਲੀਆਂ ਹਨ।
  • ਕਿਸੇ ਗੁਆਂਢੀ ਜਾਂ ਤੁਹਾਡੇ ਸਹਾਇਤਾ ਨੈੱਟਵਰਕ ਵਿੱਚ ਕਿਸੇ ਵਿਅਕਤੀ ਨੂੰ ਆਪਣੇ ਘਰ ਦੀ ਚਾਬੀ ਦਿਓ ਤਾਂ ਜੋ ਉਹ ਤੁਹਾਨੂੰ ਸੁਚੇਤ ਕਰ ਸਕਣ।
  • ਇੱਕ ਚੇਤਾਵਨੀ ਸਿਸਟਮ ਸਥਾਪਿਤ ਕਰੋ ਜੋ ਤੁਹਾਡੀਆਂ ਲੋੜਾਂ ਲਈ ਢੁਕਵਾਂ ਹੋਵੇ। ਉਦਾਹਰਨ ਲਈ, ਤੁਹਾਡਾ ਧਿਆਨ ਖਿੱਚਣ ਲਈ ਫਲੈਸ਼ਿੰਗ ਸਟ੍ਰੋਬ ਲਾਈਟਾਂ ਵਾਲਾ ਅਲਾਰਮ। ਬੈਟਰੀਆਂ ਨੂੰ ਹਰ 12 ਮਹੀਨਿਆਂ ਬਾਅਦ ਬਦਲੋ।
  • ਆਪਣੇ ਗ੍ਰੈਬ ਬੈਗ ਵਿੱਚ ਇੱਕ ਰਾਈਟਿੰਗ ਪੈਡ, ਪੈਨਸਿਲ ਅਤੇ ਬੈਟਰੀਆਂ ਵਾਲਾ ਟਾਰਚ ਰੱਖੋ ਤਾਂ ਜੋ ਤੁਸੀਂ ਦੂਜਿਆਂ ਨਾਲ ਗੱਲਬਾਤ ਕਰ ਸਕੋ।
Hononga ā-waho
Civil Defence logo

ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ (CDEM) ਗਰੁੱਪ ਨੂੰ ਲੱਭੋ।

Hononga ā-waho
Deaf Aotearoa New Zealand logo

ਡੈੱਫ ਆਓਤਿਆਰੋਆ (Deaf Aotearoa) ਕੋਲ ਉਹਨਾਂ ਲੋਕਾਂ ਲਈ ਸੇਵਾਵਾਂ ਉਪਲਬਧ ਹਨ ਜੋ ਬੋਲ਼ੇ ਜਾਂ ਘੱਟ ਸੁਣਨ ਵਾਲੇ ਹਨ।

ਨਿਊਜ਼ੀਲੈਂਡ ਸੈਨਤ ਭਾਸ਼ਾ ਦੇ ਵੀਡੀਓ

Hononga ā-waho

ਨਿਊਜ਼ੀਲੈਂਡ ਸੈਨਤ ਭਾਸ਼ਾ ਵਿੱਚ ਸਲਾਹ ਅਤੇ ਵੀਡੀਓ ਲੱਭੋ।

ਅਪਾਹਜ ਲੋਕਾਂ ਲਈ ਸਲਾਹ

ਜੇਕਰ ਤੁਹਾਡੀ ਕੋਈ ਅਪਾਹਜਤਾ ਜਾਂ ਕੋਈ ਜ਼ਰੂਰਤ ਹੈ ਜੋ ਤੁਹਾਨੂੰ ਐਮਰਜੈਂਸੀ ਵਿੱਚ ਵਧੇਰੇ ਜੋਖਮ ਵਿੱਚ ਪਾ ਸਕਦੀ ਹੈ, ਤਾਂ ਤਿਆਰ ਰਹਿਣ ਲਈ ਸਲਾਹ ਲਓ।